date_range 24 May, 2019

ਨਸ਼ਾਂ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੂੰ ਵੱਡੀ ਸਫਲ


ਨਸ਼ਾਂ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ

Hb
JAGRAON/ Ludhiana
ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜਿਲ•ਾ ਲੁਧਿਆਣਾ(ਦਿਹਾਤੀ) ਨੂੰ ਨਸ਼ਾਂ ਮੁਕਤ ਕਰਨ ਅਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ।

ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ,ਪੀ.ਪੀ.ਐਸ, ਐਸ.ਪੀ,(ਇੰਨਵੈਸਟੇਗੇਸ਼ਨ),ਲੁਧਿਆਣਾ(ਦਿਹਾਤੀ), ਅਤੇ ਸ੍ਰੀ ਦਿਲਬਾਗ ਸਿੰਘ,ਪੀ.ਪੀ.ਐਸ, ਡੀ.ਐਸ.ਪੀ(ਇੰਨਵੈਸਟੀਗੇਸ਼ਨ), ਲੁਧਿਆਣਾ(ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਇਕਬਾਲ ਹੁਸੇਨ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਅਧੀਨ ਐਸ.ਆਈ ਚਮਕੌਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਟੀ ਪੁਆਇੰਟ ਸੀਲੋਆਣੀ ਨਾਕਾਬੰਦੀ ਕੀਤੀ ਹੋਈ ਸੀ ।

ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਗਮਿੰਦਰ ਸਿੰਘ ਉਰਫ ਬਾਵਾ ਪੁੱਤਰ ਲੇਟ ਜਗਤਾਰ ਸਿੰਘ ਵਾਸੀ ਗੁੱਜਰਵਾਲ ਥਾਣਾ ਜੋਧਾਂ ਜਿਲ•ਾ ਲੁਧਿਆਣਾ ਜੋ ਕਿ ਕਾਫੀ ਲੰਬੇ ਸਮੇ ਤੋ ਬਾਹਰਲੀਆਂ ਸਟੇਟਾਂ ਤੋ ਭਾਰੀ ਮਾਤਰਾ ਵਿੱਚ ਲਿਆ ਕਿ ਵੇਚਣ ਦਾ ਆਦੀ ਹੈ, ਜਿਸ ਪਾਸ ਬਲੈਰੋ ਪੈਕਅੱਪ ਪੀ.ਬੀ ਨੰਬਰ 10 ਜੀ.ਕੇ 0237 ਖੁੱਲੀ ਬਾਡੀ ਵਾਲੀ, ਜਿਸ ਦੀਆਂ ਲੋਹੇ ਦੀਆਂ ਚਾਦਰਾਂ ਲਾ ਕੇ ਭੁੱਕੀ ਚੂਰਾ ਪੋਸਤ ਰੱਖਣ ਲਈ ਇੱਕ ਗੁਪਤ ਖਾਨਾ ਬਣਾਇਆ ਹੋਇਆ ਹੈ।ਜੋ ਬਾਹਰਲੀਆਂ ਸਟੇਟਾਂ ਤੋ ਭੁੱਕੀ ਚੂਰਾ ਪੋਸਤ/ਡੋਡੇ ਲਿਆ ਕੇ ਅੱਗੇ ਵੇਚਦਾ ਹੈ।ਜੋ ਅੱਜ ਵੀ ਸ੍ਰੀਨਗਰ ਤੋ ਭੁੱਕੀ ਚੂਰਾ ਪੋਸਤ ਲਿਆ ਕਿ ਆਪਣੇ ਪਿੰਡ ਗੁਜਰਵਾਲ ਨੂੰ ਜਾ ਰਿਹਾ ਹੈ।

ਜਿਸ ਤੇ ਦੌਰਾਨੇ ਨਾਕਾਬੰਦੀ ਗੱਡੀਆਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਜਗਮਿੰਦਰ ਸਿੰਘ ਉਰਫ ਬਾਵਾ ਦੀ ਗੱਡੀ ਦੀ ਚੈਕਿੰਗ ਦੌਰਾਨ ਗੱਡੀ ਵਿੱਚ ਬਣੇ ਗੁਪਤ ਖਾਨੇ ਵਿੱਚੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ।ਜਿਹਨਾਂ ਨੂੰ ਪੰਜ ਗੱਟੂਆਂ ਵਿੱਚ ਪਾਇਆ ਗਿਆ। ਦੋਸ਼ੀ ਉਕਤ ਦੇ ਖਿਲਾਫ ਪਹਿਲਾ ਵੀ 90 ਪੇਟੀਆਂ ਨਜਾਇਜ ਸ਼ਰਾਬ ਦਾ ਪਰਚਾ ਥਾਣਾ ਪਾਇਲ ਵਿਖੇ ਦਰਜ ਹੈ।

Write your comment

add