date_range 26 Jan, 2020

ਮੈਂਬਰ ਪਾਰਲੀਮੈਂਟ ਔਜਲਾ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਦੋ ਹਾਈਟੈਕ ਐਂਬੂਲੈਂਸ ਭੇਂਟ


ਮੈਂਬਰ ਪਾਰਲੀਮੈਂਟ ਔਜਲਾ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਦੋ ਹਾਈਟੈਕ ਐਂਬੂਲੈਂਸ ਭੇਂਟ

ਅਮ੍ਰਿਤਸਰ (ਰਾਨਾ) - ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ ਦੇ ਮਨੋਰਥ ਤਹਿਤ ਅੱਜ ਦੋ ਹਾਈਟੈਕ ਐਂਬੂਲੈਂਸਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਦੱਸਿਆ ਕਿ  ਇਹ ਐਂਬੂਲੈਂਸਾਂ 16 ਵੀਂ ਲੋਕ ਸਭਾ ਦੇ ਐਮ.ਪੀ ਲੈਡ ਸਕੀਮ ਵਿੱਚੋਂ ਲਈਆਂ ਗਈਆਂ ਹਨ। ਸ: ਔਜਲਾ ਨੇ ਦੱਸਿਆ ਕਿ ਇਹ ਫੋਰਸ 3350 ਐਂਬੂਲੈਂਸਾਂ ਨੂੰ ਨਵੀਨਤਮ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਗਿਆ ਹੈ ਅਤੇ ਲਗਭਗ ਸਾਰੇ ਸਾਜ਼ੋ-ਸਾਮਾਨ ਤੇ 35 ਲੱਖ ਖਰਚ ਕੀਤੇ ਗਏ ਹਨ।

ਔਜਲਾ ਨੇ ਦੱਸਿਆ ਕਿਇਨਾੱ ਦੋ ਐਂਬੂਲੈਂਸਾਂ ਵਿਚੋਂ ਇਕ ਨੂੰ ਸਿਵਲ ਹਸਪਤਾਲ ਵਿਖੇ ਤਾਇਨਾਤ ਕੀਤਾ ਜਾਵੇਗਾ ਜਿਸ ਨੂੰ ਸਿਵਲ ਸਰਜਨ ਅੰਮ੍ਰਿਤਸਰ ਦੇ ਦੇਖਰੇਖ ਹੇਠ ਚਲਾਇਆ ਜਾਵੇਗਾ। ਸ. ਔਜਲਾ ਨੇ ਦੱਸਿਆ ਕਿ ਉਹ ਜਨਵਰੀ ਦੇ ਅਖੀਰ ਤਕ ਦੋ ਹਾਈ-ਟੈਕ ਬੈਟਰੀ ਸੰਚਾਲਿਤ ਰਾਈਡ-ਓਨ ਫਲੋਰ ਸਕ੍ਰਬਰਸ ਅਤੇ ਡ੍ਰਾਇਰਸ (ਫਰਸ਼ ਨੂੰ ਸਾਫ ਕਰਨ ਵਾਲੀਆਂ ਮਸ਼ੀਨਾਂ) ਜਨਵਰੀ ਤੇ ਅਖਰੀ ਤੱਕ ਚਾਲੂ ਹੋ ਜਾਣਗੀਆਂ ਜਿਸ ਨਾਲ ਸਫਾਈ ਕਰਨ ਦੀ ਸਮਸਿਆ ਦਾ ਵੀ ਹੱਲ ਹੋਵੇਗਾ।  
 ਸ. ਔਜਲਾ ਵੱਲੋਂ ਇਕ ਨਵਾਂ ਐਕਸ-ਰੇ ਰੂਮ ਦਾ ਉਦਘਾਟਨ ਵੀ ਕੀਤਾ ਜੋ ਕਿ ਐਮ.ਪੀ ਲੈਡ ਸਕੀਮ ਦੇ ਤਹਿਤ 10 ਲੱਖ ਤੋਂ ਵੱਧ ਨਾਲ ਤਿਆਰ ਕੀਤਾ ਗਿਆ ਹੈ।  ਸ: ਔਜਲਾ ਨੇ ਦੱਸਿਆ ਕਿ ਕੁਝ ਮਿੰਟਾਂ ਦੇ ਅੰਦਰ-ਅੰਦਰ ਐਕਸ-ਰੇ ਫਿਲਮਾਂ ਬਣਾਉਣ ਲਈ 2 ਕਰੋੜ ਰੁਪਏ ਦੀ ਉੱਚ ਤਕਨੀਕੀ ਮਸ਼ੀਨ ਵੀ  ਸਥਾਪਤ ਕੀਤੀ ਗਈ ਹੈ ਨੂੰ ਵੀ ੰ ਐਮ:ਪੀ ਲੈਡ ਫੰਡ ਨਾਲ ਚਲਾ ਦਿੱਤਾ ਹੈ।
ਸ੍ਰ ਔਜਲਾ ਨੇ ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਐਕਸਰੇ, ਸੀਟੀ ਅਤੇ ਐੱਮ ਆਰ ਆਈ ਫਿਲਮਾਂ ਦੇ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੈ ਕੇ ਜਾਣਗੇ ਤਾਂ ਜੋ ਜੀ.ਐਨ.ਡੀ.ਐਚ. ਅਤੇ ਸਿਵਲ ਹਸਪਤਾਲ ਵਿਚ ਬਿਨਾਂ ਕਿਸੇ ਰੁਕਾਵਟ ਦੀ ਸਪਲਾਈ ਕੀਤੀ ਜਾ ਸਕੇ। 

Write your comment

add